@DhamiRanjit

ਨਾ ਇਹਨਾ ਦਾ ਨਾ ਉਹਨਾਂ ਦਾ
ਕਸੂਰ ਨਹੀਂ ਸੀ ਦੋਨ੍ਹਾਂ ਦਾ,
ਕਿਸ ਵੱਲ ਕਰਾਂ ਉਂਗਲ ਮੈਂ 
ਉਹ ਵਖ਼ਤ ਹੀ ਕੋਈ ਮਾੜਾ ਸੀ,
ਹੋਵੇਗੀ ਅਜ਼ਾਦੀ ਹੋਰਾਂ ਦੀ
ਸਾਡਾ ਤਾਂ ਪੁੱਤ ਉਜਾੜਾ ਸੀ।

ਮਾਤੜਾਂ ਦੇ ਵੱਸੋਂ ਬਾਹਰੀ ਗੱਲ
ਘੋਲ ਵਿੱਚ ਹਵਾ ਕੌਣ ਜ਼ਹਿਰ ਗਿਆ,
ਨਾਲ ਫਿਰੰਗੀਆਂ ਕਰ ਸੌਦਾ
ਜਿਵੇਂ ਨਫ਼ਰਤ ਦੀ ਕੱਢ ਨਹਿਰ ਗਿਆ,
ਕਿਉਂ ਨੁੰਹ ਮਾਸ ਤੋਂ ਅੱਡ ਹੋਏ
ਰਾਤੋ ਰਾਤ ਹੀ ਪੈ ਗਿਆ ਪਾੜਾ ਸੀ,
ਹੋਵੇਗੀ ਅਜ਼ਾਦੀ ਹੋਰਾਂ ਦੀ
ਸਾਡਾ ਤਾਂ ਪੁੱਤ ਉਜਾੜਾ ਸੀ।

ਜਿਹੜੇ ਕਦੇ ਵਸਾ ਨਾ ਖਾਂਦੇ ਸੀ
ਘਰ ਬਾਰ ਸੁੰਨੇ ਛੱਡ ਦਿੱਤੇ,
ਜਿਹੜੇ ਬੱਚਿਆਂ ਵਾਂਗਰ ਪਾਲੇ ਸੀ
ਡੰਗਰਾਂ ਦੇ ਰੱਸੇ ਵੱਢ ਦਿੱਤੇ ,
ਸਰਦਾਰ ਮੁਰੱਬਿਆਂ ਵਾਲਿਆਂ ਦਾ 
ਤੁਰਲਾ ਨੀਵਾਂ ਉਲਝ ਗਿਆ ਦਾੜ੍ਹਾ ਸੀ,
ਹੋਵੇਗੀ ਅਜ਼ਾਦੀ ਹੋਰਾਂ ਦੀ
ਸਾਡਾ ਤਾਂ ਪੁੱਤ ਉਜਾੜਾ ਸੀ।

ਜਿੱਥੇ ਜੰਮੇ ਖੇਡੇ ਜਵਾਨ ਹੋਏ
ਮੁੜ ਓਥੋਂ ਦਾ ਸਫ਼ਰ ਨਾ ਤਹਿ ਹੋਇਆ,
ਜਿਨ੍ਹਾਂ ਨਾਲ ਸਾਂਝੇ ਦੁੱਖ- ਸੁੱਖ ਰਹੇ
ਦੁਆ ਸਲਾਮ ਨਾ ਕਹਿ ਹੋਇਆ,
ਦਿਲ ਸੁਫਨਿਆਂ ਵਿੱਚ ਫੇਰਾ ਪਾ ਆਉਂਦਾ
ਸਾਡੇ ਨਾਲ ਤਾਏ ਨੂਰ੍ਹੇ ਦਾ ਵਾੜਾ ਸੀ,
ਹੋਵੇਗੀ ਅਜ਼ਾਦੀ ਹੋਰਾਂ ਦੀ
ਸਾਡਾ ਤਾਂ ਪੁੱਤ ਉਜਾੜਾ ਸੀ।

ਦਿਨ ਮਹੀਨੇ ਵਰ੍ਹੇ  ਦਹਾਕੇ
ਲੋਕੀਂ ਕਹਿਣ ਪੁਰਾਣੀ ਗੱਲ ਹੋਈ,
ਸਾਡੀ ਰੂਹ ਤੋਂ ਧਾਮੀ ਪੁੱਛ ਕੇਰਾਂ
ਸਾਡੇ ਨਾਲ ਲੱਗੇ ਜਿਵੇਂ ਕੱਲ੍ਹ ਹੋਈ,
ਜਿਹੜੇ ਆਖਣ ਭੁੱਲੋ ਪਿਛਲੀਆਂ ਨੂੰ 
ਉਹਨਾਂ ਲਈ ਇਹ ਸ਼ੁਗ਼ਲ ਅਖਾੜਾ ਸੀ,
ਹੋਵੇਗੀ ਅਜ਼ਾਦੀ ਹੋਰਾਂ ਦੀ
ਸਾਡਾ ਤਾਂ ਪੁੱਤ ਉਜਾੜਾ ਸੀ।
ਧਾਮੀ
+1 431 337 1484

@atmasingh8742

ਮਾਨ  ਸਾਹਬ  ਜੀ  ਮੇਰੀਆਂ  ਲਤਾੰ  ਵਿਚ  ਦਰਦ  ਹੋ  ਰਿਹਾ  ਸੀ  ਤਹਾਡੀ  ਮਾਮਾ  ਜੀ  ਨਾਲ  ਕਹਾਣੀ  ਚ ਐਸਾ  ਮਨ  ਲਗ  ਗਿਆ  ਕਿ  ਲਤਾੰ  ਦਾ  ਦਰਦ  ਭੁਲ  ਕੇ ਕਹਾਣੀ  ਚ  ਮਨ  ਲਗ  ਗਿਆ  ਤੇ  ਦਰਦ  ਭੁਲ  ਗਿਆ  ਸੁਣ  ਕੇ  ਅਖਾਂ  ਭਰ  ਆਈਆਂ  ਦਰਦ  ਭਰੂੀ  ਕਹਾਣੂੀ  ਮਾਨ  ਸਾਹਬ  ਤੂਹਾਡਾ  ਬਹੁਤ  ਬਹੁਤ  ਧੰਨਵਾਦ   ਆਤਮਾ  ਮੁਕਤਸਰੀ

@kamaljeetkaurgill3066

ਮੈਂਨੂੰ ਅੱਜ ਪਤਾ ਲੱਗਾ ਕਿ 1947 ਦਾ ਟਾਈਮ ਕਿੰਨਾ ਦਰਦਨਾਕ ਸੀ ਬਹੁਤ ਦਰਦ ਹੰਢਾਇਆ ਇਹਨਾਂ ਨੇ ਤੇ ਦੂਜਿਆਂ ਦਾ ਵੀ ਦੇਖਿਆ। ਮਾਨ ਜੀ ਤੁਹਾਨੂੰ ਵੀ ਗੱਲ ਕਰਦਿਆਂ ਦੇਖ ਕੇ ਬਹੁਤ ਅੱਛਾ ਲੱਗਿਆ। 😊

@balveersidhu4768

ਬਾਈ ਬਚਪਨ ਕਿਸੇ ਨੂੰ ਵੀ ਭੁੱਲਦਾ ਨਹੀਂ ।ਬਾਪੂ ਨੂੰ ਕੰਡੇ ਦਾ ਦਰਦ ਤਾਂ ਅੱਜ ਵੀ ਭੁੱਲਦਾ ਨਹੀਂ।ਬਾਪੂ ਆਪਣਾ ਇਲਾਕਾ ਤਾਂ ਕਾਫੀ ਦੇਰ ਤੱਕ ਮਾਰੂ ਰਿਹਾ ਕਾਫੀ ਸਮੇਂ ਬਾਅਦ ਜਾ ਕੇ ਤਰੱਕੀ ਹੋਈ ਆ।ਮਾਨ ਸਾਹਿਬ ਬਾਪੂ ਦੀ ਕਿਤਾਬ ਜਰੂਰ ਛਪਵਾਓ ਜੀ।ਧੰਨਵਾਦ

@rajindersinghdhiman1093

ਪੰਜਾਬ ਦੀ ਵੰਡ ਦੇ ਚਸ਼ਮਦੀਦ ਗਵਾਹ ਆਪਣੀਆਂ ਉਮਰਾਂ ਭੋਗ ਕੇ ਬਹੁਤ ਜਲਦੀ ਜਲਦੀ ਇਸ ਨਾਸਵਾਨ ਸੰਸਾਰ ਤੋਂ ਰੁਖਸਤ ਹੋ ਰਹੇ ਹਨ। ਲੋੜ ਹੈ 1947 ਦੌਰਾਨ ਇਨੵਾਂ ਬਜੁਰਗਾਂ ਦੇ ਸਰੀਰਕ ਅਤੇ ਆਤਮਕ ਅਕਹਿ ਅਤੇ ਅਸਹਿ ਦੁਖਾਂ ਨੂੰ ਰਿਕਾਰਡ ਕਰਕੇ ਆਉਣ ਵਾਲੀਆਂ ਨਸਲਾਂ ਲਈ ਸਾਂਭਿਆ ਜਾਵੇ। ਬਹੁਤ ਵਧੀਆ ਉਪਰਾਲਾ ਅਤੇ ਇੰਟਰਵੀਊ ਹੋਸਟ ਹਰਭਜਨ ਸਿਘ ਮਾਨ।
Dislike ਕਰਨ ਵਾਲੇ 31 ਪਸ਼ੂ ਵਿਰਤੀ ਵਾਲੇ ਹੈਵਾਨਾਂ ਨੂੰ ਇਨਸਾਨੀ ਦਰਦਾਂ ਦਾ ਅਹਿਸਾਸ ਨਹੀ, ਇਸਲਈ ਇਨ੍ਹਾਂ ਬੇਗੈਰਤਾਂ ਨੂੰ ਲੱਖ ਲਾਹਨਤ।

@gurvindersalana2405

ਪਤਾ ਨੀ ਕਿਊਂ ਲੱਗਦਾ ਕਿ ਪੁਰਾਣੇ ਬਜੁਰਗਾ ਚ ਇਮਾਨਦਾਰੀ ਸਿਆਣਪ ਸਾਡੀ ਪੀੜੀ ਨਾਲੋ ਕਿਤੇ ਜਿਆਦਾ ਸੀ ਬਹੁਤ ਵਧੀਆ ਲੱਗੀ ਤੁਹਾਡੀ ਗੱਲਬਾਤ ਤੇ ਨਾਲੇ ਮਾਨ ਸਾਬ ਦੀ ਅੱਜ ਤੋ ਚਾਲੀਆ ਸਾਲਾ ਬਾਅਦ ਦਿੱਖ ਕਿਹੋ ਜਿਹੀ ਹੋਵੇਗੀ  ਇਹ ਵੀ ਵੇਖਲੀ ਮਾਨ ਸਾਹਿਬ ਤੁਸੀ ਆਪਣੇ ਵੱਡੇ ਮਾਮੇ ਦੀ ਹੂ ਬ ਹੂ ਕਾਰਬਨ ਕਾਪੀ ਲੱਗਦੇ ਹੋ ਸਦਾ ਚੜਦੀਆ ਕਲਾ ਵਿੱਚ ਰਹੋ

@jasssingh5029

ਘਰ ਛੱਡਣੇ ਸੌਖੇ ਨਹੀਂ ਹੁੰਦੇ ਇਸ ਦਾ ਦਰਦ ਉਹ ਹੀ ਬਿਆਨ ਕਰ ਸਕਦਾ ਜਿਸ ਦੇ ਜੀਅ ਉਜਾੜੇ ਦੇ ਪੀੜਤ ਹੋਣ ਪਿੱਛੇ ਜਿਹੇ ਕਰਤਾਰਪੁਰ ਰਾਂਹੀ ਉਸ ਧਰਤੀ ਦੇ ਦਰਸ਼ਨ ਕੀਤੇ ਬਹੁਤ ਰੋਏ ਮਾਨ ਸਾਹਿਬ ਮੈਂ ਆਪਣੇ ਪਿਤਾ ਦੀ ਤਮੰਨਾ ਨਹੀਂ ਪੁਰੀ ਕਰ ਸਕਿਆ ਪਰ ਮੈਨੂੰ ਪੂਰੀ ਉਮੀਦ ਆ ਤੁਸੀਂ ਆਪਣੇ ਮਾਮੇ ਨੂੰ ਨਾਲ ਲੈ ਕੇ ਆਪਣੀ ਮਾਂ ਦੀ ਜਨਮ ਭੂਮੀ ਦੀ ਮਿੱਟੀ ਨੂੰ ਜਰੂਰ ਸੱਜਦਾ ਕਰੋ ਗਏ।last but not least ਕਹਿੰਦੇ ਆ ਪੰਜਾਬੀ ਦੁਨੀਆ ਦੀ ਕਿਸੇ ਧਰਤੀ ਤੇ ਜਾ ਆਉਣ ਪਰ ਜੋ ਪਿਆਰ ਓਹਨਾ ਨੂ ਪਾਕਿਸਤਾਨ ਜਾਂ ਕੇ ਮਿਲਦਾ ਉਹ ਕਿਤੇ ਨਹੀਂ।

@gurvindersinghbawasran3336

ਬਾਪੁ ਜੀ ਨੇ ਸੱਚ ਹੀ ਕਿਹਾ ਵੀਰ ਹਰਭਜਨ ਮਾਨ ਕੇ ਓਹ ਸਮੇਂ ਵਾਪਸ ਨਹੀਂ ਆਉਣਾ 😭😭😭 ਇਹ ਬਜ਼ੁਰਗ ਸਾਨੂੰ ਅੱਜ ਹਨ ਕੱਲ ਨਹੀਂ ਹੋਣੇ ਵੀਰ 🙏🙏 ਇਹਨਾ ਨੂੰ ਇਕ ਵਾਰ ਓਥੇ ਜਰੂਰ ਲੈਕੇ ਜਾਓ ਇਹ ਸਭ ਤੋਂ ਵੱਡਾ ਪੁੰਨ ਹੋਵੇ ਗਾ 🙏🙏 ਇਹ ਸਾਡੇ ਅਨਮੋਲ ਹੀਰੇ ਅਸੀਂ ਇਹਨਾ ਨੂੰ ਯਾਦ ਕਰ ਕਰ ਰੋਇਆ ਕਰਾਗੇ 🙏 ਵਾਹਿਗੁਰੂ ਜੀ ਇਹਨਾ ਨੂੰ ਲੰਬੀ ਉਮਰ ਬਖਸ਼ਣ ਇਹਨਾ ਦੀਆ ਗਲਾ ਸੁਣ ਸਕੀਏ 🙏🙏❤️❤️

@indersidhu4985

ਬਾਪੂ ਜੀ ਦਾ ਸੁਪਨਾ ਪੂਰਾ ਕਰ ਦਿਓ ਜੀ ਜਲਦੀ

ਲੈ ਜਾਓ ਉਹਨਾਂ ਨੂੰ ਉਹਨਾਂ ਦੇ ਲਹਿੰਦੇ ਪੰਜਾਬ ਵਾਲੇ ਪਿੰਡ

ਚੱਕ ਨੰਬਰ - 202 , ਕਰਤਾਰਪੁਰ
ਤਹਿਸੀਲ - ਸਮੁੰਦਰੀ
ਜ਼ਿਲਾ - ਲਾਇਲਪੁਰ

🙏🙏🙏🙏🙏

@johal.lakhwinder

ਮੈਂ ਅੱਜ ਹੀ ਇਸ ਚੱਕ ਦੇ ਪੁਰਾਣੇ ਬਜ਼ੁਰਗ ਨੂੰ ਪਿੰਡ ਰਣੀਏ ਵਿੱਚ ਮਿਲਿਆ ਮਾਨ ਸਾਬ੍ਹ ਇਹਨਾਂ ਬਜ਼ੁਰਗਾਂ ਦੇ ਨਾਲ ਉਹ ਬਜ਼ੁਰਗ ਦਾ ਰਾਬਤਾ ਕਰਾ ਦਿਓ

@gagandeepbadwal9169

ਲੋਕ ਰੱਬ ਨੂੰ ਮੰਦਿਰ ਚ’ ਭਾਲਦੇ ਨੇ ਜਾਂ ਗੁਰਦੁਆਰੇ ਚ’ , ਮੈਂ ਰੱਬ ਨੂੰ ਆਪਣੇ ਖੇਤ ਚ’ ਭਾਲਦਾ ਹਾਂ ..... ਬਹੁਤ ਪ੍ਰਭਾਵਿਤ ਕਰਨ ਵਾਲੇ ਲਫਜ਼ ਗੱਲਬਾਤ ਦੇ ਅੰਤਿਮ ਪਲਾਂ ਚ’ ਕਹੇ ਗਏ। ਬਹੁਤ ਸਤਿਕਾਰ ਬਾਬਾ ਜੀ ਲਈ 🙏🏻🙏🏻🙏🏻🙏🏻

@sargunsinghbajwa2314

ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਼ਜਨਮ ਭੋਂ ਬੰਦੇ ਨੂੰ ਕਦੇ ਵੀ ਭੁੱਲਦੀ ਨਹੀਂ ਤੇ ਨਾਂ ਹੀ ਭੁੱਲਣੀ ਚਾਹੀਦੀ ਤੁਸੀਂ ਮਿੱਟੀ ਨਾਲ ਜੁੜੇ ਓ ਤੇ ਹੋਰਾਂ ਨੂੰ ਵੀ ਜੋੜਿਆ ਬਹੁਤ ਵਧੀਆ ਉਪਰਾਲਾ ਮਾਨ ਸਾਬ ਸਾਡੇ ਬਜ਼ੁਰਗ ਵੀ 117ਚੱਕ  ਤਹਿਸੀਲ ਜੜ੍ਹਾਂਵਾਲਾ ਜ਼ਿਲਾ ਲਾਇਲਪੁਰ ਤੋਂ ਆਏ ਨੇਂ

@deepkharoud2640

3 ਨੰਬਰ ਵਾਲੇ ਬਾਬੂ ਜੀ ਬਹੁਤ ਗ਼ਰਮ ਹੈ

@harwinderkhan5272

ਹਰਭਜਨ, ਮਾਨ, ਜੀ, ਤੂਸੀ, ਬਹੁਤ, ਸਾਦਗੀ, ਵਾਲੇ, ਤੇ, ਨਰਮ, ਦਿਲ, ਇਨਸਾਨ, ਹੋ, ਸੋਨੂੰ, ਵੇਖ, ਕੇ, ਰੂਹ, , ਖੂਸ,ਹੋ ਜਾਦੀ, ਵੀਰ

@usman.record7788

ਆ ਸੋਹਣਿਆ ਵੇ ਜੱਗ ਜੀਉ ਦੀਆਂ ਦੇ ਮੇਲੇ ,ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ, ਨਹੀਂ ਰੀਸਾਂ ਤੇਰੀਆਂ ਹਰਭਜਨ ਮਾਨ ਜੀ

@ghulamshabbir2678

They are our gems. A heeray dono passay thoray he rah gaye han.

@mannaaman3062

ਬਾਪੂ ਜੀ ਨੇ 47 ਦੀ ਪੂਰੀ ਫਿਲਮ ਦਿਖਾ ਦਿੱਤੀ।ਬਾਕੀ ਗਲਬਾਤ ਬਹੁਤ ਸੁਚੱਜੇ ਢੰਗ ਨਾਲ ਕੀਤੀ।

@manjeetkaurwaraich1059

1947 ਦੀ ਵੰਡ  ਤਾਂ ਬਹੁਤ ਦੁਖਾਂਤ ਹੋ ਇਹ ਬੜਾ ਕੁਝ ਵਾਪਰਿਆ ਸੁਣਕੇ ਦਿਲ ਨੂੰ ਬਹੁਤ ਦੁੱਖ ਹੋਇਆ

@gurcharnsingh6806

Napinder brar ਬੁੱਲ੍ਹਾ ਲੈਣਾ ਸੀ । ਮਾਨ ਸ਼ਾਬ ਅੱਜ anchor ਦੇ ਤੋਰ ਤੇ interviw ਲੇਣੇ ਵਿਚ ਮੁਸ਼ਕਿਲ ਹੋੲੀ ਤੁਹਾਨੂੰ। ਵੇਸੇ ਬਹੁਤ ਵਦੀਆਂ ਲੱਗਾ ਬੁਜ਼ੁਰਗਾ ਦਿਆਂ ਗੱਲਾਂ ਸੁਣਕੇ ਬਹੁਤ ਦਰਦ ਭਰੀ ਦਾਸਤਾਨ ਹੈ ਬਾਪੂ ਜੀ

@gajltv6774

ਵੰਡ ਤਾ ਮੇਰਾ ਪੰਜਾਬ ਇੰਨਾ ਗੰਦੀਆਂ ਸਰਕਾਰਾਂ ਨੇ,ਇਕੱਠੇ ਹੌਣਾ ਸੀ ਅੱਜ ਸਿੱਖ ਤੇ ਮੁਸਲਮ ਸਰਦਾਰਾਂ ਨੇ। miss u paksitni veero